ਰਜਿ: ਨੰ: PB/JL-124/2018-20
RNI Regd No. 23/1979

ਕੈਪਟਨ ਨੂੰ ਮਿਲਣ ਪਹੁੰਚੇ ਭਾਜਪਾ ਚੋਣ ਇੰਚਾਰਜ ਸ਼ੇਖਾਵਤ, ਸੀਟਾਂ ਦੀ ਵੰਡ ਨੂੰ ਲੈ ਕੇ ਕੀਤੀ ਗਈ ਚਰਚਾ
 
BY admin / December 07, 2021
ਚੰਡੀਗੜ੍ਹ, 7 ਦਸੰਬਰ, (ਦਵਿੰਦਰਜੀਤ ਸਿੰਘ ਦਰਸ਼ੀ)- ਵਿਧਾਨ ਸਭਾ ਚੋਣਾਂ ਲਈ ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਜਲਦ ਫਾਰਮੂਲਾ ਸਾਹਮਣੇ ਆ ਸਕਦਾ ਹੈ। ਭਾਜਪਾ ਚੋਣ ਇੰਚਾਰਜ ਮੰਗਲਵਾਰ ਨੂੰ ਕੈਪਟਨ ਨੂੰ ਮਿਲਣ ਪਹੁੰਚੇ। ਦੋਹਾਂ ਵਿਚਾਲੇ ਸਿਸਵਾਂ ਫਾਰਮ ਵਿੱਚ ਮੀਟਿੰਗ ਹੋਈ। ਹਾਲਾਂਕਿ ਪੰਜਾਬ ਭਾਜਪਾ ਨੇ ਪਹਿਲਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਲੜਨ ਦਾ ਐਲਾਨ ਕੀਤਾ ਸੀ। ਉੱਥੇ ਹੀ ਬੀਤੇ ਦਿਨ ਆਪਣੀ ਪਾਰਟੀ ਦੇ ਦਫਤਰ ਦਾ ਉਦਘਾਟਨ ਕਰਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਅਤੇ ਢੀਂਡਸਾ ਦੇ ਨਾਲ ਮਿਲ ਕੇ ਚੋਣਾਂ ਲੜਨ ਆ ਐਲਾਨ ਕੀਤਾ ਸੀ। ਅਜਿਹੇ ‘ਚ ਕੇਂਦਰੀ ਮੰਤਰੀ ਦਾ ਕੈਪਟਨ ਨੂੰ ਮਿਲਣ ਪਹੁੰਚਣਾ ਵੀ ਸੀਟਾਂ ਦੀ ਵੰਡ ਵੱਲ ਇਸ਼ਾਰਾ ਕਰ ਰਿਹਾ ਹੈ। ਹਾਲਾਂਕਿ ਇਨ੍ਹਾਂ ਪਾਰਟੀਆਂ ਵਿਚਾਲੇ ਕੋਈ ਰਵਾਇਤੀ ਗਠਜੋੜ ਨਹੀਂ ਹੋਵੇਗਾ। ਸੀਟਾਂ ਦਾ ਕੋਟਾ ਪਹਿਲਾਂ ਹੀ ਤੈਅ ਕੀਤਾ ਜਾਂਦਾ ਹੈ। ਇਸ ‘ਚ ਸੀਟ ਸੇਅਰਿੰਗ ਹੋਵੇਗੀ। ਤਿੰਨਾਂ ਵਿੱਚੋਂ ਜਿਸ ਸੀਟ ‘ਤੇ ਮਜਬੂਤ ਉਮੀਦਵਾਰ ਹੋਵੇਗਾ, ਉਸ ਦੀ ਪਾਰਟੀ ਨੂੰ ਟਿਕਟ ਮਿਲੇਗੀ। ਬਾਕੀ ਦੋਵੇਂ ਉਨ੍ਹਾਂ ਦੀ ਜਿੱਤ ‘ਚ ਮਦਦ ਕਰਨਗੇ। ਇਹੀ ਫਾਰਮੂਲਾ ਹਰ ਸੀਟ ‘ਤੇ ਲਾਗੂ ਹੋਵੇਗਾ।